ਹਰਬੰਸ ਸਿੰਘ ਸਾਨ ਬਗਲੀ ਜੀ ਬਹੁਤ ਹੀ ਉਚੀ ਤੇ ਸੁੱਚੀ ਕਲਮ ਦੇ ਮਾਲਕ ਹਨ , ਓਹਨਾ ਵਲੋਂ ਲਿਖੀ ਹਰ ਰਚਨਾ ਸਮਾਜ ਦੇ ਹਰ ਦੁੱਖ ਸੁਖ ਦੇ ਬਹੁਤ ਹੀ ਨੇੜੇ ਹੈ, ਹਰਬੰਸ ਜੀ ਹਰ ਵਿਸ਼ੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਖਦੇ ਹਨ ਓਹਨਾ ਵਲੋ ਬਹੁਤ ਸਾਰੀਆ ਰਚਨਾਵਾਂ ਲਿਖੀਆ ਗਈਆਂ ਹਨ ਅੱਜ ਓਹਨਾ ਵਿਚੋਂ ਕੁਝ ਰਚਨਾਵਾ ਆਪ ਦੇ ਲਈ ਪੇਸ਼ ਕਰ ਰਹੇ ਹਾਂ ਇਸ ਦੇ ਨਾਲ ਹੀ ਆਪ ਜੀ ਨੂੰ ਏ ਦੱਸ ਦਈਏ ਹਰਬੰਸ ਜੀ ਵਿਸ਼ਵ ਸਿੱਖ ਸਾਹਿਤ ਅਕਾਦਮੀ ਦੇ ਮੈਂਬਰ ਵੀ ਹਨ। ਚਲੋ ਫਿਰ ਦੋਸਤੋ ਦੇਰੀ ਨਾ ਕਰਦੇ ਹੋਏ ਸੁਰੂ ਕਰਦੇ ਹਾਂ Punjabi kavita Harbans Singh shaan bagli kalan ਜੀ ਦੀਆ ਰਚਨਾਵਾਂ ਨੂੰ ਪੜ੍ਹਨਾ।
ਕਲਮ ਦਾ ਫੁੱਲ
ਪੰਜਾਬ ਦੇ ਅੰਦਰ ਜੋ ਮੁਰਾਝਾਇਆ ਕਮਾਲ ਦਾ ਫੁੱਲ ਖਿੜਾਉਣਗੇ ਕਈ|
ਕਾਲੀ ਲੀਡਰ ਕੋਛੜੇ ਲਾਹ ਕੇ, ਖਾੜੀ ਨਦਰਾਂ ਪਾਉਣਂਗ ਕਈ|
ਗਿਰਗਿਟ ਦੇ ਵੀ ਕਿਉ ਇਹ ਪਹਿਲਾਂ, ਉਸਤੋਂ ਰੰਗ ਬਣਾਉਣਗੇ ਕਈ|
ਇੱਕ ਟੋਕ ਤੋਂ ਦੂਜੇ ਦੇ ਵੱਗ, ਡੱਡੂ ਟਪੂਸੀ ਲਾਉਣਗੇ ਕਈ|
ਉੱਲਰੇ ਉਸਰੇ ਨਾਲ ਜੋ ਮੁੰਨਦ, ਨੇ ਸੁਰਮਾ ਚੁਰਾਉਣਗੇ ਕਈ|
ਆਪਣਾ ਉੱਲੂ ਸਿੱਧਾ ਕਰਨ ਲਈ ਥੋਨੂੰ ਉੱਲੂ ਬਣਾਉਣਗੇ ਕਈ|
ਸਾਧਾਂ ਦੇ ਡੇਰਿਆਂ 'ਤੇ ਜਾੜੇ ਕਿਸਮਤ ਨੂੰ ਆਜ਼ਮਾਉਂਗੇ ਕਈ|
ਤੀਨੇ ਨਾਲ ਸਮੁੰਦਰ ਖਣ, ਮਿਣ, ਥੁੱਕ ਨਾਲ ਬੜੇ ਪਜਾਉਣਗੇ ਕਈ|
ਦੇਖਿਉ ਜਾਨ'ਚ ਫਸ ਨਾ ਜਾਇਉਂ ਜੋਗਾ ਪਾ ਫਸਾਉਂਣਗੇ ਕਈ ।
" ਸ਼ਾਨ'' ਬਗਲੀ ਲਕੜ ਦੇ ਮੁੰਡੇ, ਥੋਨੂੰ ਫੇਰ ਫੜਾਉਗੇ ਕਈ |
---------------------------
ਬਾਣੀ ਪੜ੍ਹ ਕੇ ਮੰਤਰ ਮਾਰੀ ਜਾਂਦੇ ਨੇ
ਹੌਲੀ ਹੌਲੀ ਗੁਰਦਵਾਰੇ ਸਿੱਖਾਂ ਦੇ,
ਰੂਪ ਡੇਰਿਆਂ ਵਾਲਾ ਧਾਰੀ ਜਾਂਦੇ ਨੇ।
ਪਾਠੀ ਝਾੜ-ਫੂਕ ਹਥੌਲੇ ਕਰਨ ਲੱਗੇ,
ਬਾਣੀ ਪੜ੍ਹ ਕੇ ਮੰਤਰ ਮਾਰੀ ਜਾਂਦੇ ਨੇ।
ਧੂਪਾਂ,ਬੱਤੀਆਂ ਕਰਦੇ ਦੇਵੀ ਦੇਵਤਿਆਂ ਨੂੰ,
ਗੁਰੂ ਗ੍ਰੰਥ ਦੀ ਆਰਤੀ ਉਤਾਰੀ ਜਾਂਦੇ ਨੇ।
ਕਾਲਪਨਿਕ ਕਥਾਵਾਂ ਨਾਲ ਸਮੋਹਿਤ ਕਰ ਇਹ,ਭੋਲੇ ਸਿੱਖਾਂ ਤਾਈਂ ਚਾਰੀ ਜਾਂਦੇ ਨੇ।
ਚੋਲਿਆਂ ਵਾਲਿਆਂ ਨੇ ਲੁੱਟ ਕੇ ਖਾ ਲਿਆ ਸਿੱਖਾਂ ਨੂੰ,
ਗੋਗੜ ਦਿਨੋ ਦਿਨ ਹੁੰਦੇ ਭਾਰੀ ਜਾਂਦੇ ਨੇ। ‘ਬਗਲੀ ਵਾਲਿਆ’ ਦੇਸੀ ਘਿਉ ਦੀ ਦੇਗ਼ ਵਾਂਗੂੰ,
ਮਾਇਆ ਗੋਲਕਾਂ ਦੀ ਖ਼ੂਬ ਡਕਾਰੀ ਜਾਂਦੇ ਨੇ।
ਹਰਬੰਸ ਸਿੰਘ ਸ਼ਾਨ ‘ਬਗਲੀ ਕਲਾਂ’
--------------------------------
ਬਨਾਉਟੀ ਬਾਬੇ
ਕ੍ਰਿਪਾ ਕਰ ਕੇ ਬਨਾਉਟੀ ਡੋਰ ਉਸਾਰਨ ਕਰ ਦਿਉ ਬੰਦ ਬਨਾਉਟੀ ਬਾਬਿਉ । ਬਾਬੇ ਨਾਨਕ ਦੇ ਨਿਰਮਲ ਪੰਥ ’ਚ, ਹਰ ਨਾ ਪਾਉ ਗੰਦ ਬਨਾਉਟੀ ਬਾਬਿਉ।
ਘੋੜਾ, ਜੋੜਾ ਸਾਹਿਬ ਬਣਾ ਲਏ, ਸਾਹਿਬ ਬਣਾਇਆ ਜਡ ਬਨਾਉਟੀ ਬਾਬਿਉ। ਹਰਿਮੰਦਰ ਉਸਾਰ ਬਨਾਉਟੀ, ਚਾੜਿਆ ਨਵਾਂ ਈ ਚੰਨ ਬਨਾਉਟੀ ਬਾਬਿਉ। ਭਰੇ’ਚ ਵੜ ਕੇ ਨਾਮ ਜਪਣ ਦਾ, ਕਰਦੇ ਫਿਰ ਢਕਵੰਜ ਬਨਾਉਟੀ ਬਾਬਿਉ।
ਹਾਥੀ ਵਾਂਗੂੰ ਹੋਰ ਖਾਣ ਲਈ, ਦਿਖਾਉਣ ਲਈ ਹੋਰ ਦੰਦ ਬਨਾਉਟੀ ਬਾਬਿਉ। ਕਾਰ ਸੇਵਾ ਦੀ ਆੜ ਚ ਕਰਦੇ, ਲੁੱਟਣ ਦਾ ਪ੍ਰਬੰਧ ਬਨਾਉਟੀ ਬਾਬਿਉ
ਭਗਤਾਂ ਦੇ ਨਾਂ ਉਤੇ ਪਾਈ, ਧਰਮ, ਜਾਤੀ ’ਚ ਵੰਡ ਬਨਾਉਟੀ ਬਾਬਿਉ। ਬ੍ਰਾਹਮਣਵਾਦ ਦਾ ਰੋਂਦਾ ਫੜ ਕੇ, ਰਹੇ ਸਿੱਖੀ ਨੂੰ ਰੱਦ ਬਨਾਉਟੀ ਬਾਬਿਉ।
ਤੁਸੀਂ ਤੱਤ ਗੁਰਮਤਿ ਫ਼ਲਸਫ਼ਿਉਂ ਕਰੀ, ਬੁੱਧੀ ਤੁਹਾਡੀ ਮੰਦ ਬਨਾਉਟੀ ਬਾਬਿਉ।
ਵਿਹਲੜੇ ਡਾਕੂ ਨਸਲ ਦੇ, ਗੋਲਕ ਚੋਰ ਮਸੰਦ ਬਨਾਉਟੀ ਬਾਬਿਉ। ‘ਬਗਲੀ’ ਗੁਰਸਿੱਖ ਧੁੰਦ ਨੇ ਪਿਟਦੇ, ਮਾਣਦੇ ਤੁਸੀ ਆਨੰਦ ਬਨਾਉਟੀ ਬਾਬਿਉ।
ਹਰਬੰਸ ਸਿੰਘ ‘ਬਾਨ’, ਬਗਲੀ ਕਲਾਂ
-------------------------
( ਵਰਮੀਂ)
ਘੋੜੇ ਵੇਚ ਕਿਉਂ ਸੁੱਤਾ ਬੂਝੜਾ,
ਵਾਅ ਭੈੜੀ ਏ ਵਗ ਰਹੀ
ਚੋਣੀ ਸਿਊਕ ਦੀ ਵਰਮੀਂ,
ਤੇਰੇ ਵਿਹੜੇ ਅੰਦਰ ਲੱਗ ਰਹੀ।
ਪਾੜ ਰਾਜ ਕੋਰ" ਦੇ ਵੈਰਲ,
ਤੇਰੇ ਸਾਰੇ ਹੀ ਭੋਗ ਰਹੀ |
ਬਨਾਰਸੀ ਰੰਗਾਂ ਦੀ ਥਣ ਮੋਹਰੀ,
ਸਰੇਆਮ ਤੈਨੂੰ ਠੱਗ ਰਹੀ।
ਬਾਗ ਦੀ ਇਹ ਬੀਮਾਰੀ ਕਈਆਂ ਦੇ,
ਸਮਾਂ ਅੰਦਰ ਰਗ ਰਗ ਰਹੀ।
ਜ਼ਰਾਸੀਮ ਫੈਲਾ ਕੇ ਚੰਦਰੀ,
ਨੋਟ ਕਰ ਅਪਣੀ ਢੰਗ ਰਹੀ।
ਸਾੜ ਦਊਂ ਆਉਣ ਵਾਲੀਆਂ ਨਸਲਾਂ
ਲਗਾ ਜਿਹੜੀ ਅੰਗ ਰਹੀ।
ਅ ਲਗਣੀ ਖਾ, ਖਾ ਕੇ ਅੱਗ ਨੂੰ
ਅੰਗਿਆਰ ਨਰੇ ਹੀ ਹੰਗ ਰਹੀ।
ਬਿਪਰਵਾਦ ਦੀ ਨਸਲ ਪਾਲਤੂ
ਭਾਉਂਕ ਵਾਂਗੂੰ ਤਾਂਹੀ ਸਗ ਰਹੀ
ਗੁਰਮਤਿ ਦੇ ਸਿਰ ਉੱਤੇ ਦੇਖੇ ਬੰਨ
ਮਨਮਤਿ ਦੀ ਪੱਗ ਰਹੀ ।
‘ਸ਼ਾਨ ਬਗਲੀ ਦੀ ਕਵਿਤਾ ਸੁਣਕ,
ਸੁੱਟ ਇਹ ਮੂੰਹ ਚੋਂ ਝੱਗ ਰਹੀ।
-----------------------------
ਕਲਮਾਂ
ਚੱਲਣ ਸਮੇਂ ਦੇ ਪਿੰਡੇ ਤੇ ਬਹੁਤ ਕਲਮਾਂ, ਕਰੇ ਹੱਕ ਸੱਚ ਦੀ ਗੱਲ ਕੋਈ ਕੋਈ ਦੇਖ ਜ਼ਬਰ ਨੂੰ ਕੋਮਾ ਵਿੱਚ ਜਾਣ ਚਲੀਆ, ਪਾਉਂਦੀ ਜ਼ੁਲਮਾਂ ਨੂੰ ਠੱਲ ਕੋਈ ਕੋਈ ਕਈ ਵਿਕੀਆਂ ਕਈਆਂ ਨੇ ਵਿਕ ਜਾਣਾ, ਰਹਿੰਦੀ ਵਿਕਣ ਅੱਜਕੱਲ ਕੋਈ ਕੋਈ ਜ਼ਾਬਰ ਹਾਕਮਾਂ ਅੱਗੇ ਝੁੱਕ ਜਾਵਣ, ਪੱਕੀ ਸਿਰੜ ਦੀ ਅਤੇ ਅਟੱਲ ਕੋਈ ਕੋਈ ਮੁੱਠੀ ਚਾਪੀ ਤਕੜੇ ਦੀ ਕਰਦੀਆਂ ਨੇ, ਹੁੰਦੀ ਮਾੜਿਆਂ ਦੇ ਵੱਲ ਹੈ ਕੋਈ ਕੋਈ। ਕਈ ਦਲਾਂ ਦੀ ਦਲ ਦਲ ਵਿੱਚ ਧਸੀਆਂ, ਹੈ ਅਜ਼ਾਦ ਤੇ ਨਿਰਦਲ ਕੋਈ ਕੋਈ। ਸਿਹਾਈ ਸੁੱਕ ਜਾਂਦੀ ਸੂਖ਼ਮ ਵਿਸ਼ੇ ਉੱਤੇ, ਲਾਹੁੰਦੀ ਵਾਲ ਦੀ ਖੱਲ ਕੋਈ ਕੋਈ ਕਈ ਅਸ਼ਲੀਲਤਾ ਨਾਲ ਲਬਰੇਜ਼ ਹੋਈਆਂ ਸਾਹਿਤ ਸਿਰਜਦੀ ਨਿਰਮਲ ਕੋਈ ਕੋਈ ਲੜਦੀ ਨਾਲ ਸਮਾਜਿਕ ਕੁਰੀਤੀਆਂ ਦੇ ਕਰਦੀ ਸਮੱਸਿਆਵਾਂ ਦਾ ਹੱਲ ਕੋਈ ਕੋਈ। ਨਿਰਪੱਖ, ਨਿਰਭਉ, ਨਿਰਵੈਰ ਲਿਖਕੇ, ਬਣਾਉਂਦੀ ਦੁਨੀਆਂ ਤੇ ਭੁੱਲ ਕੋਈ ਕੋਈ ਬਗਲੀ ਬਿਖੜੇ ਪੈਂਡਿਆਂ ਤੇ, ਸੱਚ ਆਖਾਂ ਕਲਮ ਸਕਦੀ ਏ ਚੱਲ ਕੋਈ ਕੋਈ।
----------------------------------
ਘੋੜੇ ਵੇਚ ਕੇ ਪਏ ਸੁੱਤੇ
ਹੁਣ ਆ ਕੇ ਰਲ ਗਏ ਵਿੱਚ ਸਾਡੇ ਗਧੇ ਪਾ ਕੇ ਸ਼ੇਰ ਦੀ ਖੱਲ ਮਿੱਤਰੋ। ਖੇਡ ਖੇਡਕੇ ਕੋਝੀਆਂ ਲੂੰਬੜਚਾਲਾਂ ਧਰਮ ਅਸਥਾਨ ਲਏ ਮੱਲ ਮਿੱਤਰੋ। ਜੋਤਾਂ ਜਗਾਉਦੇ ਸਾਡੇ, ਆਰਤੀਆਂ ਉਤਾਰਦੇ ਨੇ ਸੰਖ ਵਜਾਉਂਦੇ, ਖੜਕਾਉਂਦੇ ਟੱਲ ਮਿੱਤਰੋ। ਕਰਨ ਲੱਗਣਾ ਇਨ੍ਹਾਂ ਨੇ ਬੁੱਤ ਪੂਜਾ ਏਥੇ ਅੱਜ ਨਹੀਂ ਤਾਂ ਕੱਲ ਮਿੱਤਰੋ। ਕਰਮਕਾਂਡ ਸਾਰੇ ਇੱਥੇ ਇਨ੍ਹਾਂ ਵਾਲੇ ਪੈਣੇ ਨਾਲ ਧੜੱਲੇ ਦੇ ਚੱਲ ਮਿੱਤਰੋ। ਆਪਾਂ ਘੋੜੇ ਵੇਚ ਕੇ ਪਏ ਸੁੱਤੇ ਕਿਉਂ ਇਨ੍ਹਾਂ ਮਚਾਈ ਪਈ ਤਰਥੱਲ ਮਿੱਤਰੋ। ਸ਼ਾਨ,, ਠੰਡੇ ਦੁੱਧ ਨਾ ਮਾਰੋ ਫੂਕਾਂ ਕੋਈ ਲੱਭੋ ਛੇਤੀ ਇਨ੍ਹਾਂ ਦਾ ਹੱਲ ਮਿੱਤਰੋ।
----------------------------------
ਸ਼ਿੱਦਤ ਪਸੰਦ
ਅੱਤਵਾਦ ਦੀ ਪੈਠ ਬੜੀ ਹੋਈ ਗਹਿਰੀ ਸਿਖਰਾਂ ਛੂਹ ਗਏ ਸ਼ਿੱਦਤ ਪਸੰਦ ਲੋਕੋ। ਧਰਮੀਆਂ, ਰਾਜਨੀਤਿਕਾਂ, ਚਰਮਪੰਥੀਆਂ ਦੇ ਜੁੜ ਗਏ ਨੇ ਆਪਸ ਵਿਚ ਤੰਦ ਲੋਕੋ। ਸੁਰੱਖਿਆਂ ਬਲਾਂ, ਖੁਫੀਆ ਏਜੰਸੀਆਂ ਦੇ ਇਨ੍ਹਾਂ ਜੋੜ ਦਿੱਤੇ ਨੇ ਦੰਦ ਲੋਕੋ। ਬੰਬੇ, ਅਹਿਮਦਾਬਾਦ, ਅਜਮੇਰ, ਦਿੱਲੀ ਜਿੱਥੇ ਚਾਹੁੰਦੇ ਇਹ ਚਾੜ੍ਹਦੇ ਚੰਦ ਲੋਕੋ। ਸਾਰੀ ਰਾਮ ਕਹਾਣੀ ਏਹ ਤੋਤੇ ਵਾਂਗੂ ਦੱਸਦਾ ਸਾਧ ਸ੍ਰੀ ਅਸੀਮਾਂ ਨੰਦ ਲੋਕੋ। ‘ਹਿੰਦੂ ਰਾਸ਼ਟਰ’ ਬਣਾਉਣ ਦੇ ਲੈਣ ਸੁਪਨੇ ਭਗਵਾਂਵਾਦੀਆਂ ਦੇ ਇਹ ਫਰਜ਼ੰਦ ਲੋਕੋ ਸ਼ਾਨ,, ਬਗਲੀ ਇਨ੍ਹਾਂ ਦਾ ਧਰਮ ਕੋਈ ਨਾ ਇਹ ਨੇ ਸਾਰੇ ਸਮਾਜ ਦਾ ਗੰਦ ਲੋਕੋ।
-----------------------------
ਪੱਛਮ ਦਾ ਲਕਵਾ
ਬੇਬੇ ਬਾਪੂ ਬਣੇ ਮੌਮ, ਡੈਡ ਬਾਕੀ ਅੰਕਲ ਆਂਟੀ। ਰਿਸ਼ਤੇ ਨਾਤਿਆਂ ਵਿੱਚ ਦਿਨੋਂ ਦਿਨ ਹੁੰਦੀ ਛਾਂਟੀ। ਬੇਰਾਂ ਵਟੇ ਹੁਣ ਨਾ ਕੋਈ ਪੁਛਦਾ ਜਿਗਰੀ ਯਾਰ ਨੂੰ। ਪੱਛਮ ਦਾ ਲਕਵਾ ਮਾਰਦੇ ਪੰਜਾਬੀ ਸਭਿਆਚਾਰ ਨੂੰ
ਮਰਦਾਂ ਨੇ ਸਿਰ ਤੋਂ ਪੱਗ ਲਾਹੀ ਔਰਤਾਂ ਲਾਹੀ ਚੁੰਨੀ। ਪਹਿਰਾਵੇ ਫ਼ਰਕ ਦੋਹਾਂ ਦੇ ਰਹਿ ਗਿਆ ਇਕੀ ਉੱਨੀ। ਦੀਵਾ ਲੈ ਕੇ ਲੱਭਣਾ ਪੈਂਦੇ ਹੁਣ ਏਥੇ ਸਰਦਾਰ ਨੂੰ। ਪੱਛਮ ਦਾ ਲਕਵਾ ਮਾਰਦੈ ਪੰਜਾਬੀ ਸਭਿਆਚਾਰ ਨੂੰ
ਗਿੱਧਾ ਭੰਗੜਾ ਤੀਆਂ ਤ੍ਰਿੰਝਣਾਂ ਵਿਛੜ ਗਏ ਨੇ ਮੇਲੇ। ਬਾਂਦਰ ਕੀਲਾ, ਗੁੱਲੀ ਡੰਡਾ ਖੇਡਾਂ ਕਿਹੜਾ ਹੁਣ ਖੇਲੇ। ਬੈਂਡ ਵਾਜੇ ਨਾਲ ਖੁਸ਼ੀ ਮੋਕ ਨਚਾਉਂਦਾ ਕੌਣ ਨਚਾਰ ਨੂੰ। ਪੱਛਮ ਦਾ ਲਕਵਾ ਮਾਰਦੈ ਪੰਜਾਬੀ ਸਭਿਆਚਾਰ ਨੂੰ
ਮੋਹ ਭੰਗ ਕਰਦੇ ਜਾਂਦੇ ਨੇ ਮਾਂ ਬੋਲੀ ਨਾਲ ਪੰਜਾਬੀ। ਪੰਜ ਸੱਤ ਪੜਿਆ ਬੰਦਾ ਅੰਗਰੇਜ਼ੀ ਬੋਲੇ ਗੁਲਾਬੀ ਮਾਂ ਦੀ ਗੋਦ 'ਚ ਬਹਿਕ ਸ਼ਾਨ ਭੂਲਗੇ ਮਾਂ ਦੇ ਪਿਆਰ ਨੂੰ। ਪੱਛਮ ਦਾ ਲਕਵਾ ਮਾਰਦੈ ਪੰਜਾਬੀ ਸਭਿਆਚਾਰ ਨੂੰ।
ਨਾ ਦੁਆ ਨਾ ਦਵਾ ਲੱਗਦੀ ਇਸ ਚੰਦਰੇ ਬੀਮਾਰ ਨੂੰ। ਪੱਛਮ ਦਾ ਲਕਵਾ ਮਾਰਦੈ ਪੰਜਾਬੀ ਸਭਿਆਚਾਰ ਨੂੰ।
----------------------------------
ਕਾਰ ਸੇਵਾ
ਵੱਡੇ ਵੱਡੇ ਅੱਖਰਾਂ 'ਚ ਵੱਡਾ ਸਾਰਾ ਬੋਰਡ ਲਿਖ ਗੁਰਦੁਆਰੇ ਮੂਹਰੇ ਲਾਇਆ ਕਾਰ ਸੇਵਾ ਸ਼ੁਰੂ ਏ।
ਰੇਲਵੇ ਦੇ ਡੱਬੇ ਜੇਹੀ ਗੋਲਕ ਨੇ ਰੱਖੀ ਬੈਠੇ ਇਹਦੇ ਵਿੱਚ ਪਾਉ ਮਾਇਆ ਕਾਰ ਸੇਵਾ ਸ਼ੁਰੂ ਏ।
ਪੱਥਰਾਂ ਦੇ ਥੱਲੇ ਕੀਤਾ ਦਫ਼ਨ ਵਿਰਾਸਤ ਨੂੰ ਇਤਿਹਾਸਕ ਅਸਥਾਨ ਢਾਹਿਆ ਕਾਰ ਸੇਵਾ ਸ਼ੁਰੂ ਏ।
ਇੱਟਾਂ, ਸੀਮੈਂਟ, ਸਰੀਆ ਫਲਾਣੇ ਸਿੰਘ ਭੇਂਟ ਕੀਤਾ ਗੁਰੂ ਘਰ ਵਿਚ ਹਿੱਸਾ ਪਾਇਆ ਕਾਰ ਸੇਵਾ ਸ਼ੁਰੂ ਏ।
ਤਨ, ਮਨ, ਧਨ ਨਾਲ ਸੇਵਾ ਕਰੋ ਖਾਲਸਾ ਜੀ
ਮੌਕਾ ਮਸਾਂ ਹੱਥ ਆਇਆ ਕਾਰ ਸੇਵਾ ਸ਼ੁਰੂ ਏ।
ਬਗਲੀ ਦੀ ਬਦਲ ਨੁਹਾਰ ਸੰਤ ਬਾਬਿਆਂ ਨੇ ਕਰਨੀ ਕਲਪ ਕਾਇਆ ਕਾਰ ਸੇਵਾ ਸੁਰੂ ਏ।
------------------------------
ਨਾਗਪੁਰੀ ਕੰਡੇ
ਜਿਸ ਤੱਕੜੀ ਵਿਚ ਤੋਲਦਾ ਸੀ ਤੂੰ ਤੇਰਾ ਤੇਰਾ ਬੋਲਿਆ ਬਾਬਾ।
ਨਾਗਪੁਰੀ ਕੰਡਿਆ ਨੇ ਉਸਨੂੰ
ਸ਼ਬਜ਼ਾਰ ਹੈ ਰੋਲਿਆ ਬਾਬਾ।
ਤੇਰੇ ਤੋਲ ਜਿਹਾ ਕੋਈ ਤੋਲ ਨਾ ਲੱਭਦਾ ਕਿਧਰੋ ਟ੍ਰੋਲਿਆ ਬਾਬਾ
ਨਾਗਪੁਰੀ ਵੱਟਿਆਂ ਨਾਲ ਕੂੜਾ ਸੌਦਾ ਜਾਂਦਾ ਤੋਲਿਆ ਬਾਬਾ।
ਆੜ ਤੇਰੀ ਵਿਚ ਥਾਂ ਥਾਂ ਠੱਗਾਂ
ਮੋਦੀਖ਼ਾਨਾ ਹੈ ਖੋਲ੍ਹਿਆ ਬਾਬਾ।
ਥਾਨ, ਬਿਨ੍ਹਾਂ ਦਾ ਕੱਚਾ ਚਿੱਠਾ
ਤੇਰੇ ਕੋਲ ਮੈਂ ਫ਼ਰੋਲਿਆ ਬਾਬਾ।
----------------------------
ਤਹਿਰੀਕ ਸ਼ਾਹੀਨ ਬਾਗ਼ ਦੀ
ਭਾਰਤ ਦੀ ਜਨਤਾ ਏ ਜਿਉਂਦੀ ਜਾਗਦੀਸ ਤਹਿਰੀਕ ਦੱਸਦੀ ਸ਼ਾਹੀਨ ਬਾਗ ਦੀ।
ਸਮਝਿਆ ਹਾਕਮਾਂ ਨੇ ਘਰ ਸੌਂ ਗਈ। ਗਫ਼ਲਤ ਏਸ ਦੇ ਹੱਥਾਂ 'ਚ ਹੋ ਗਈ। ਜਾਣੇ ਭਾਸ਼ਾ ਇਹ ਗਧਾ ਬੈਰਾਗ ਦੀ। ਤਹਿਰੀਕ ..........
ਸੀ.ਏ.ਏ ਦੇ ਸਿਰ ਫੇਰ ਸੂਤ ਨੂੰ। ਨੱਥ ਪਾਉਣੀ ਐਨ.ਆਰ.ਸੀ. ਦੇ ਭੂਤ ਨੂੰ। ਨਿਰੀ ਇਹ ਬੀਮਾਰੀ ਖੰਡ ਵਾਲੀ ਲਾਗ ਦੀ। ਤਹਿਰੀਕ ................
ਵਿੱਢਿਆ ਸੰਘਰਸ਼ ਲੋਕਾਂ ਨੇ ਜ਼ੋਰ ਦਾ। ਬਣ ਨਾ ਰਾਸ਼ਟਰ ਕਿਤੇ ਕਾਲੇ ਚੋਰ ਦਾ। ਨਾਜ਼ੀਵਾਦੀ ਟੋਲੀ ਜਹੀਦੇ ਬਿਆਨ ਦਾਗਦੀ। ਤਹਿਰੀਕ
ਘੋਲਦਾ ਜੋ ਵਿਸ਼ ਤੇ ਫੁੰਕਾਰੇ ਚਿਰ ਦਾ। ਜਣੇ-ਖਣੇ ਨੂੰ ਹੀ ਭੰਗਣ ਨੂੰ ਫਿਰਦਾ ਛੋਹਣੀ ਸਿਰੀ ਲੋਕਾਂ ਨਾਗਪੁਰੀ ਨਾਗ ਦੀ ਤਹਿਰੀਕ ...
ਭਾਰਤ ਬਾਗ਼ੀਚੀ ਏ ਬਹੁ-ਰੰਗੀ ਫੁੱਲਾਂ ਦੀ। ਬਗਲੀ" ਬਹੁ-ਨਸਲਾਂ, ਜਮਾਤਾਂ, ਕੁੱਲਾਂ ਦੀ। "ਬਾਨ" ਇਹ ਨਿਸ਼ਾਨੀ ਇਹਦੇ ਚੰਗੇ ਭਾਗ ਦੀ। ਤਹਿਰੀਕ
-------------------------------
ਧਰਮ
ਗਧੀ ਗੇੜ ਵਿੱਚ ਇਨ੍ਹਾਂ ਪਾ ਲਿਆ ਧਰਮ ਨੂੰ
ਪਹਿਰਾਵਿਆ ’ਚ ਉਲਝਾ ਲਿਆ ਧਰਮ ਨੂੰ। ਸੰਗਮਰਮਰੀ ਅਸਥਾਨ ਨੇ ਉਸਾਰ ਲਏ
ਬੰਦੀ ਜਿਨ੍ਹਾਂ ਅੰਦਰ ਬਣਾ ਲਿਆ ਧਰਮ ਨੂੰ। ਪੁੱਠੀ ਖੱਲ ਲਾਹੁਣ ਲੱਗ ਪਏ ਨੇ ਬੇਚਾਰੇ ਦੀ
ਜੈ ਸਿੰਘ ਵਾਂਗੂ ਪੁੱਠਾ ਲਟਕਾ ਲਿਆ ਧਰਮ ਨੂੰ। ਦੁਖੀ, ਮਜ਼ਲੂਮ, ਲੋੜਵੰਦ ਪੈਣ ਢੱਠੇ ਖੂਹ 'ਚ ਆਪਣੀ ਸੇਵਾ ਦੇ ਉੱਤੇ ਲਾ ਲਿਆ ਧਰਮ ਨੂੰ ਰਗੜਦਾ ਨੱਕ ਨਾਲੇ ਲ੍ਹੇਲੜੀਆਂ ਕੱਢਦਾ ਰਾਜਨੀਤਕਾਂ ਨੇ ਹੇਠਾਂ ਢਾਹ ਲਿਆ ਧਰਮ ਨੂੰ। ਬਗਲੀ ਦੇ ਸ਼ਾਨ ਜੋ ਜਮਾਂਦਰੂ ਸੀ ਨਾਸਤਕ ਸਵਾਰਥ ਲਈ ਉਨ੍ਹਾਂ ਅਪਣਾ ਲਿਆ ਧਰਮ ਨੂੰ
----------------------------
ਇੱਕ ਦੂਜੇ ਦਾ ਵੈਰੀ
ਬਾਬਾ ਨਾਨਕ ਜਦ ਤੁਸੀਂ ਜੱਗ ਤੇ ਆਏ ਸੀ। ਚੁਟਕੇ ਲਕੀ ਸਿੱਧੇ ਰਸਤੇ ਪਾਏ ਸੀ। ਉਸ ਤੋਂ ਵੱਧ ਹੁਣ ਮਾਨਵ ਹੰਕਾਰ ਗਿਆ। ਇੱਕ ਦੂਜੇ ਦਾ ਵੈਰੀ ਬਣ ਸੰਸਾਰ ਗਿਆ।
ਕੌਡੇ, ਭੂਮੀਏ ਵਿਚਨ ਵੱਗਾਂ ਦੇ ਵੱਗ ਏਥੋ ਸੱਜਣ ਵਰਗੇ ਆਮ ਹੀ ਮਿਲਦੇ ਠੱਗ ਏਥੇ। ਉੱਪਰੋਂ ਧਰਮੀ ਲੱਗਦੇ ਬਹਿਖਤਾਂ ਬੁਰੀਆਂ ਨੇ। ਮੂੰਹ ਵਿੱਚ ਰਾਮ-ਰਾਮ ਬਗਲ ਵਿੱਚ ਛੁਰੀਆਂ ਨੇ। ਧਰਮ ਦੇ ਵਿਚ ਆ ਅੰਤਾਂ ਦਾ ਨਿਘਾਰ ਗਿਆ।
ਇੱਕ ਝੂਠ, ਫਰੇਬ ਨੇ ਬਾਬਾ ਛਾਉਣੀ ਪਾਈ ਏ। ਸੱਚ ਲਗਾਕੇ ਖੰਭ ਉਡਾਰੀ ਲਾਈ ਏ | ਹੱਕ ਪਰਾਇਆ ਖਾਂਦੇ ਭਾਗੋ ਵਰਗੇ ਨੇ। ਲਾਲ ਵਰਗੇ ਕਿਰਤੀ ਭੁੱਖੇ ਮਰਗੇ ਨੇ। ਖੂਨ ਪਸੀਨਾ ਵਹਾਉਂਦਾ ਕਿਰਤੀ ਹਾਰ ਗਿਆ।
ਇਕ ਮੁੱਕਿਆ ਹਾਲੇ ਜਾਤ-ਪਾਤ ਦਾ ਰੌਲਾ ਨਹੀਂ। ਛੱਡਿਆ ਹਾਲੇ ਊਚ-ਨੀਚ ਦਾ ਕੋਲਾ ਨਹੀਂ। ਬੰਗਾ, ਨਸਲਾਂ, ਗੋਤਾ ਦੇ ਯੋੜਖ਼ਾਨੇ ਦਾ। ਕਾਟੋ-ਕਲੇਸ ਏ ਉਹੀ ਅੱਜ ਜਮਾਨੇ ਦਾ। ਭੇਦ-ਭਾਵ ਦਾ ਹੈ ਬੜਾ ਗਰਮ ਬਜਾਰ ਗਿਆ। ਇੱਕ ਲੋਕੀਂ ਰਹੇ ਉਪਾਸ਼ਕ ਨਾ ਹੁਣ ਇੱਕ ਰੱਬ ਦੇ। ਵੱਖਰੇ-ਵੱਖਰੇ ਰੱਬ ਨੇ ਬਾਬਾ ਹੁਣ ਸਭ ਦੇ ਸ਼ਬਦ -ਗੁਰੂ ਦੇ ਨਾਲ ਜਾਂਦੇ ਟੁੱਟਦੇ ਨੇ। रे ਆਪਣੇ ਹੱਥੀਂ ਜੜ੍ਹਾਂ ਆਪਣੀਆਂ ਪੁੱਟਦੇ ਨੇ। “ਬਾਨ" ਬਗਲੀ ਨੂੰ ਵਿਸਰ ਹੁਣ ਨਿਰੰਕਾਰ ਗਿਆ।
---------------------------------
ਘੋੜੇ ਵੇਚ ਕੇ ਪਏ ਸੁੱਤੇ
ਹੁਣ ਆ ਕੇ ਰਲ ਗਏ ਵਿੱਚ ਸਾਡੇ ਗਧੇ ਪਾ ਕੇ ਸ਼ੇਰ ਦੀ ਖੱਲ ਮਿੱਤਰੋ।
ਖੇਡ ਖੇਡਕੇ ਕੋਝੀਆਂ ਲੂੰਬੜਚਾਲਾਂ ਧਰਮ ਅਸਥਾਨ ਲਏ ਮੱਲ ਮਿੱਤਰੋ।
ਜੋਤਾਂ ਜਗਾਉਦੇ ਸਾਡੇ, ਆਰਤੀਆਂ ਉਤਾਰਦੇ ਨੇ ਸੰਖ ਵਜਾਉਂਦੇ, ਖੜਕਾਉਂਦੇ ਟੱਲ ਮਿੱਤਰੋ।
ਕਰਨ ਲੱਗਣਾ ਇਨ੍ਹਾਂ ਨੇ ਬੁੱਤ ਪੂਜਾ ਏਥੇ ਅੱਜ ਨਹੀਂ ਤਾਂ ਕੱਲ ਮਿੱਤਰੋ।
ਕਰਮਕਾਂਡ ਸਾਰੇ ਇੱਥੇ ਇਨ੍ਹਾਂ ਵਾਲੇ ਪੈਣੇ ਨਾਲ ਧੜੱਲੇ ਦੇ ਚੱਲ ਮਿੱਤਰੋ।
ਆਪਾਂ ਘੋੜੇ ਵੇਚ ਕੇ ਪਏ ਸੁੱਤੇ ਕਿਉਂ ਇਨ੍ਹਾਂ ਮਚਾਈ ਪਈ ਤਰਥੱਲ ਮਿੱਤਰੋ।
ਸ਼ਾਨ,, ਠੰਡੇ ਦੁੱਧ ਨਾ ਮਾਰੋ ਫੂਕਾਂ ਕੋਈ ਲੱਭੋ ਛੇਤੀ ਇਨ੍ਹਾਂ ਦਾ ਹੱਲ ਮਿੱਤਰੋ।
----------------------------------
ਸਿੱਖੋਂ ਅਕਲਾਂ ਦੇ ਨਾਲ ਦਾਨ ਕਰਨਾ
ਦਸਾਂ ਨਹੁੰਆਂ ਦੀ ਹੱਕ ਹਲਾਲ ਵਾਲੀ ਲੋਕੋ ਐਵੇਂ ਨਾ ਅਜਾਂਈ ਗੁਆਈਏ ਮਾਇਆ। ਨਾਨਕਵਾਦ ਦੇ ਜਿਹੜੀ ਵਿਰੁਧ ਹੋਵੇ
ਉਸ ਗੋਲਕ ਦੇ ਵਿੱਚ ਨਾ ਪਾਈਏ ਮਾਇਆ। ਆਪਣੇ ਪੈਰ ਕੁਲਹਾੜਾ ਨਾ ਮਾਰੀਏ ਆਪੇ ਗਲਤ ਹੱਥਾਂ ਵਿਚ ਨਾ ਪਹੁੰਚਾਈਏ ਮਾਇਆ। ਦੁਖੀਆਂ, ਲੋੜਵੰਦਾਂ ਦੀ ਜੋ ਹੋਵੇ ਲਾਗੂ ਉਸ ਸੰਸਥਾਂ ਦੇ ਲੇਖੇ ਵਿਚ ਲਾਈਏ ਮਾਇਆ। ਡੇਰਿਆਂ, ਠਾਠਾਂ 'ਚ ਬੈਠੇ ਵਿਹਲੜਾਂ ਨੂੰ ਧੱਕੇ ਨਾਲ ਨਾ ਐਵੇਂ ਖਵਾਈਏ ਮਾਇਆ। ਸਿੱਖੋ ਅਕਲਾਂ ਦੇ ਨਾਲ ਤੁਸੀਂ ਦਾਨ ਕਰਨਾ ਸ਼ਾਨ,, ਪਾਣੀ ਵਾਂਗੂੰ ਨਾ ਵਹਾਈਏ ਮਾਇਆ।
-----------------------------
ਸਿੱਖ ਬਣੇ ਲੱਛਮੀ ਪੁਜਾਰੀ
ਛੂਤ ਦੀ ਬਿਮਾਰੀ ਵਾਂਗੂੰ ਬ੍ਰਾਹਮਣੀ ਤਿਉਹਾਰਾਂ ਵਾਲੀ ਲੱਗੀ ਤੇਰੇ ਪੰਥ ਨੂੰ ਬੀਮਾਰੀ ਬਾਬਾ ਨਾਨਕਾ ਪੂਜਿਆ ਮਹੀਨਾ ਗੁੱਗਾ, ਪੰਦਰਾਂ ਸਰਾਧ ਕੀਤੇ ਆਈ ਏ ਨੌਰਾਤਿਆਂ ਦੀ ਵਾਰੀ ਬਾਬਾ ਨਾਨਕਾ ਚੂਨੇ 'ਜ ਚੰਦਊਏ ਰੰਗੇ ਸਿੰਘਣੀਆਂ ਸਾਂਝੀ ਲਾਈ ਦੀਵੇ ਬਾਲ ਆਰਤੀ ਉਤਾਰੀ ਬਾਬਾ ਨਾਨਕਾ ਦਸਵਾਂ ਦਸਹਿਰਾ ਸਿੱਖਾਂ ਟਿੱਕੇ ਲਾਕੇ ਜੇ ਟੰਗੇ ਕੀਤੀ ਰਾਵਣ ਫੂਕਣ ਦੀ ਤਿਆਰੀ ਬਾਬਾ ਨਾਨਕਾ ਰੱਖਕੇ ਵਰਤ ਕਰਵੇ ਦਾ ਵਰ ਮੰਗਦੀਆਂ
ਸਿੱਖ ਦੀ ਉਮਰ ਹੋਵੇ ਲੰਮੀ ਸਾਰੀ ਬਾਬਾ ਨਾਨਕਾ ਸਿੱਖੀ ਦਾ ਦੀਵਾ ਬਾਨ' ਕੱਢਿਆ ਦੀਵਾਲੀ ਪੂਜ ਸਿੱਖ ਬਣੇ ਪੱਕੇ ਲੱਛਮੀ ਪੁਜਾਰੀ ਬਾਬਾ ਨਾਨਕਾ।
--------------------------------
ਉਮੀਦ ਕਰਦਾ ਹਾਂ ਆਪ ਜੀ ਨੂੰ ਹਰਬੰਸ ਸਿੰਘ ਸ਼ਾਨ ਬਗ਼ਲੀ ਜੀ ਦੀਆ ਏ ਰਚਨਾਵਾ ਪਸੰਦ ਆਈਆ ਹੋਣਗੀਆਂ। ਮਿਲਦੇ ਹਾਂ ਫਿਰ ਜਦ ਤਕ ਲਈ ਰੱਬ ਰਾਖਾ।
ਧੰਨਵਾਦ ਦੋਸਤੋ।
0 Comments